ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ , ਕੋਟਾਂ ਨੇੜੇ ਦੋਰਾਹਾ ਵਿਖੇ ਹੋਈ। (03-10-2019)
ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਕੋਟਾਂ ਨੇੜੇ ਦੋਰਾਹਾ
ਵਿਖੇ ਚੇਅਰਮੈਨ ਸ੍ਰੀ ਗੁਰਭੇਜ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀਮਤੀ ਦਰਸ਼ਨਾਂ ਜੋਸ਼ੀ ਜੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਲਾਈਫ਼ ਕੇਅਰ ਅਸਟੇਟ ਇੰਡੀਆ ਲਿਮ: ਕੰਪਨੀ ਤੋਂ ਪੀੜਿਤ ਲੋਕਾਂ ਦੀ ਮਚਿਉਰਿਟੀ ਬਾਰੇ ਗੱਲਬਾਤ ਕੀਤੀ ਗਈ ਤੇ ਨਾਲ ਹੀ ਪੀੜਿਤ ਲੋਕਾਂ ਨੂੰ ਦੱਸਿਆ ਗਿਆ ਕਿ ਜੱਥੇਬੰਦੀ ਵੱਲੋਂ ਕੀਤੇ ਗਏ ਸਘੰਰਸ਼ ਕਰਕੇ ਕੰਪਨੀ ਮਾਲਿਕ, ਉਸਦੇ ਘਰਵਾਲ਼ੀ ਅਤੇ ਉਸ ਕੰਪਨੀ ਦਾ ਇੱਕ ਡਾਇਰੈਕਟਰ ਕੇਵਲ ਸਿੰਘ ਨੂੰ ਜੇਲ੍ਹ ਭਿਜਵਾ ਦਿੱਤਾ ਗਿਆ ਹੈ।
ਸ੍ਰੀਮਤੀ ਦਰਸ਼ਨਾਂ ਜੋਸ਼ੀ ਨੇ ਸੇਬੀ ਦਫਤਰ ਦੀ ਅਤੇ MCA ਦਫਤਰ ਦੀ ਕਾਰਵਾਈ ਬਾਰੇ ਪੀੜਿਤ ਲੋਕਾਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਮੀਟਿੰਗ ਵਿੱਚ ਸ਼੍ਰੀ ਅਵਤਾਰ ਸਿੰਘ ਪਾਇਲ, ਮਾਲਵਿੰਦਰ ਸਿੰਘ, ਸੁਖਦੇਵ ਸਿੰਘ, ਰਾਜਿੰਦਰ ਕੋਰ ਆਦਿ
ਤੋਂ ਇਲਾਵਾ ਬਹੁਤ ਸਾਰੇ ਪੀੜਿਤ ਲੋਕਾਂ ਨੇ ਹਿੱਸਾ ਲਿਆ। - NEWS TODAY PUNJAB

No comments
If you have any doubts, please let me know