Breaking News

ਸੰਤ‌ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦੇ ਚੇਅਰਮੈਨ ਡਾਕਟਰ ਸਵਰਨ ਪ੍ਰਕਾਸ਼ ਜੀ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਨੂੰ ਭੇਜਿਆ ਗਿਆ ਰਾਸ਼ਨ ਅਤੇ ਹੋਰ ਮੱਦਦ।

ਸੰਤ‌ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਚੇਅਰਮੈਨ ਡਾਕਟਰ ਸਵਰਨ ਪ੍ਰਕਾਸ਼ ਜੀ
ਦੀ ਅਗਵਾਈ ਵਿੱਚ ਮਿਤੀ 17.10.2019 ਨੂੰ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਸਮੱਗਰੀ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਗਈ। ‌ਜਿਕਰਯੋਗ ਹੈ ਕਿ ਦੋ ਵਾਰੀ ਪਹਿਲਾਂ ਵੀ ਟੀਮ ਵੱਲੋਂ ਸਰਵੇ ਕਰਨ ਤੋਂ ਬਾਅਦ ਲੋੜਵੰਦਾਂ ਪਰਿਵਾਰਾਂ ਦੀ ਲਿਸਟ ਤਿਆਰ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ।


ਜਿਸ ਵਿੱਚ ਕਿਸਾਨਾਂ ਨੂੰ ਬੀਜਣ ਲਈ ਕਣਕ‌ ਤੇ ਖਾਦ ਦਾ ਵਿਸ਼ੇਸ ਪ੍ਰਬੰਧ ਕੀਤਾ ਸੀ ਅਤੇ ਨਾਲ ਹੀ ਘਰ ਦੇ ਰਾਸ਼ਨ ਦੀਆਂ ਕਿੱਟਾਂ ਦੀ ਪੈਕਿੰਗ ਤੋਂ ਇਲਾਵਾ ਸਰਦੀ ਵਾਲੇ ਕੱਪੜਿਆਂ ਦਾ ਵੀ ਕਾਫੀ ਇੰਤਜਾਮ ‌ਕੀਤਾ ਹੋਇਆ ਸੀ।


ਰਣਜੀਤ ਸਿੰਘ ਮਾਈਸਰਖਾਨਾਂ ਨੇ ਬੋਲਦਿਆਂ ਆਖਿਆ ਕਿ ਇਸ ਸਾਰੇ ਕੰਮ ਲਈ ਸਕੂਲ, ਸਟਾਫ, ਬੱਚੇ, ਬੱਚਿਆ ਦੇ ਮਾਤਾ-ਪਿਤਾ, ਸਕੂਲ ਦੇ ਡਰਾਈਵਰ ਅਤੇ ਮੌੜ ਮੰਡੀ ਦੇ ਗੁਆਢੀ ਪਿੰਡਾਂ ਦੇ, ਕਲੱਬਾਂ ਤੇ ਪਤਵੰਤਿਆ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਜਿਵੇਂ ਕਿ ਮੌੜ ਕਲਾਂ, ਸੰਦੋਹਾ, ਕੁੱਤੀਵਾਲ ਕਲਾਂ, ਥੰਮਣਗੜ, ਸੁੱਖਾ ਸਿੰਘ ਵਾਲਾ, ਯੋਧਪੁਰ ਪਾਖਰ , ਕੋਟਲੀ ਕਲਾਂ, ਖੜਕ ਸਿੰਘ ਵਾਲਾ, ਰਾਜਗੜ ਕੁੱਬੇ, ਬੁਰਜ, ਬੁਰਜ ਸੇਮਾ, ਭੈਣੀ ਬਾਘਾ, ਬੁਰਜ ਢਿੱਲਵਾਂ, ਸੁੱਖਾ ਸਿੰਘ ਵਾਲਾ ਤੋਂ ਇਲਾਵਾ ਹੋਰ ਕਾਫੀ ਪਿੰਡਾਂ ਦੇ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਮਰਾਜ ਵਾਲਾ ਦੇ ਦੋਨੋ ਸਰਪੰਚ ਸਾਬਕਾ ਤੇ ਮੌਜੂਦਾ ਦੀ ਦੇਖਰੇਖ ਵਿੱਚ ਕਿਸਾਨਾਂ ਨੂੰ ਬੀਜ ਤੇ ਖਾਦ ਦਿੱਤੀ ਗਈ। ਕੁੱਝ ਰਾਸ਼ਨ ਉਥੋਂ ਦੇ ਗੂਰੁ ਘਰ ਲਈ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਲਈ ਗਰਮ ਕੱਪੜੇ ਖੇਸ, ਕੰਬਲ ਤੇ ਰਾਸ਼ਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਇਸੇਂ ਤਰਾਂ ਧਰਮਕੋਟ ਦੇ ਨੇੜੇ ਦਰਿਆ ਦੇ ਵਿੱਚ ਪੈਂਦੇ ਪਿੰਡ ਸੰਘੇੜਾ ਤੇ ਮੁਰਾਦਪੁਰ ਦੋ ਪਿੰਡਾਂ ਦੇ ਕਿਸਾਨਾਂ ਨੂੰ ਵੀ ਇਹੀ ਸਮਾਨ ਦੋਨਾਂ ਪਿੰਡਾਂ ਦੇ ਸਰਪੰਚਾਂ ਦੀ ਹਾਜਰੀ ਵਿਚ ਵੰਡਿਆ ਗਿਆ ।

ਇਸ ਟੀਮ ਵਿੱਚ ਸੰਸਥਾ ਦੇ ਚੇਅਰਮੈਂਨ ਡਾਕਟਰ ਸਵਰਨ ਪ੍ਰਕਾਸ਼, ਜੰਟਾ ਸਿੰਘ ਸਾਬਕਾ ਫੌਜੀ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਖੜਕ ਸਿੰਘ ਵਾਲਾ, ਸੁਖਵਿੰਦਰ ਸਿੰਘ ਘੁੰਮਣ ਕਲਾਂ, ਭੁਪਿੰਦਰ ਸਿੰਘ ਮੌੜ ਕਲਾਂ, ਮੱਖਣ ਸਿੰਘ ਮੌੜ ਕਲਾਂ, ਨਿਰਮਲ ਸਿੰਘ ਰਾਮਨਿਵਾਸ, ਜਗਰਾਜ ਸਿੰਘ, ਬਿੱਟੂ ਸਿੰਘ ਸੰਦੋਹਾ, ਲਖਵਿੰਦਰ ਸਿੰਘ ਗਹਿਰੀ ਬਾਰਾ ਸਿੰਘ, ਤੋਂ ਇਲਾਵਾ ਰਣਜੀਤ ਸਿੰਘ ਮਾਈਸਰ ਖਾਨਾ (ਵਲੰਟੀਅਰ ਮਾਲਵਾ ਮਿਸਨ ਮੌੜ) ਵੀ ਸ਼ਾਮਿਲ ਸੀ ਲੱਖ-ਲੱਖ ਸ਼ੁਕਰਾਨਾ ਉਸ ਵਾਹਿਗੁਰੂ ਜੀ ਦਾ ਜਿੰਨਾਂ ਨੇ ਸੰਗਤ ਤੋਂ ਸੇਵਾ ਕਰਵਾਈ। - NEWS TODAY PUNJAB 

No comments

If you have any doubts, please let me know