Breaking News

ਸੰਗਰੂਰ ਤੇ ਬਰਨਾਲਾ 'ਚ ਬਣਾਏ ਜਾਣਗੇ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ - ਭਗਵੰਤ ਮਾਨ (4 ਅਕਤੂਬਰ 2019)

ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਅਤੇ ਬਰਨਾਲਾ 'ਚ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਉਣਗੇ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ
ਨੇ ਦੱਸਿਆ ਕਿ ਉਨ੍ਹਾਂ ਦਿੱਲੀ 'ਚ ਕੇਂਦਰੀ ਸਮਾਜਿਕ-ਨਿਆਂ ਅਤੇ ਸ਼ਸਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਰਾਜ
ਮੰਤਰੀ ਰਤਨ ਲਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਦਲਿਤ ਵਿਦਿਆਰਥੀਆਂ ਅਤੇ ਅਪਾਹਜ ਨਾਗਰਿਕਾਂ ਨੂੰ ਦਰਪੇਸ਼
ਚੁਨੌਤੀਆਂ-ਸਮੱਸਿਆਵਾਂ ਵੀ ਉਠਾਈਆਂ।

ਭਗਵੰਤ ਮਾਨ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ (ਮਾਨ) ਦੀਆਂ ਮੰਗਾਂ ਨੂੰ ਗੰਭੀਰਤਾ
ਨਾਲ ਲਿਆ ਅਤੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ 'ਚ ਦਲਿਤ ਵਿਦਿਆਰਥੀਆਂ ਲਈ 2 ਸਰਕਾਰੀ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ। ਮਾਨ ਨੇ ਕਿਹਾ ਕਿ ਇਹ ਹੋਸਟਲ ਇਲਾਕੇ ਦੇ ਦਲਿਤ ਵਿਦਿਆਰਥੀਆਂ ਲਈ ਵਰਦਾਨ
ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁੱਢਲੀ ਉਪਚਾਰਿਕਤਾ ਪੂਰੀ ਕਰਕੇ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਅਪਾਹਜ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਦਰਪੇਸ਼ ਦਿੱਕਤਾਂ ਵੀ ਦੋਵੇਂ ਮੰਤਰੀਆਂ ਨਾਲ ਸਾਂਝੀਆਂ ਕੀਤੀਆਂ। ਜਿਸ 'ਤੇ ਪਹਿਲੇ ਪੜਾਅ 'ਚ ਬੈਟਰੀ ਨਾਲ ਚੱਲਣ ਵਾਲੀਆਂ 150 ਵਹੀਲ ਚੇਅਰਾਂ ਲੋਕ ਸਭਾ ਹਲਕਾ ਸੰਗਰੂਰ ਨੂੰ
ਮਿਲ ਰਹੀਆਂ ਹਨ। ਮਾਨ ਨੇ ਦੱਸਿਆ ਕਿ ਪ੍ਰਤੀ ਵਹੀਲ ਚੇਅਰ ਲਈ ਐਮਪੀ ਕੋਟੇ (ਐਮਪੀਐਲਏਡੀ) ਦੇ ਫ਼ੰਡ 'ਚੋਂ 12 ਹਜ਼ਾਰ
ਦਿੱਤੇ ਜਾਣਗੇ ਅਤੇ ਬਾਕੀ ਹਿੱਸੇ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਨਿਆਂ ਅਤੇ ਸ਼ਸ਼ਕਤੀ
ਕਰਨ ਮੰਤਰਾਲੇ ਵੱਲੋਂ ਸੰਗਰੂਰ 'ਚ ਕੈਂਪ ਲਗਾ ਕੇ ਕੰਨਾਂ ਵਾਲੀਆਂ ਮਸ਼ੀਨਾਂ ਅਤੇ ਐਨਕਾਂ ਵੀ ਲੋੜਵੰਦਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ। ਮਾਨ ਨੇ ਤਜਵੀਜ਼ਾਂ ਮੰਨੇ ਜਾਣ 'ਤੇ ਕੇੰਦਰੀ ਕੈਬਨਿਟ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਰਾਜ ਮੰਤਰੀ ਰਤਨ
ਲਾਲ ਕਟਾਰੀਆ ਦਾ ਧੰਨਵਾਦ ਕੀਤਾ। - NEWS TODAY PUNJAB

No comments

If you have any doubts, please let me know