ਪੀ.ਐਮ.ਸੀ ਬੈਂਕ ਧੋਖਾਧੜੀ ਚ ਮੁਅੱਤਲ ਐਮਡੀ ਜੋਏ ਥੌਮਸ ਨੂੰ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤਾ ਗਿਆ ਹਿਰਾਸਤ ਚ।
ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਮਾਮਲੇ ਵਿੱਚ ਕਥਿਤ ਫਰਜੀਵਾੜੇ ਦੇ ਮਾਮਲੇ ਵਿੱਚ ਮੁਅੱਤਲ ਮੈਨੇਜਿੰਗ ਡਾਇਰੈਟਰ ਜੋਏ ਥੌਮਸ ਨੂੰ ਆਰਥਿਕ ਅਪਰਾਧ ਸ਼ਾਖਾ ਨੇ ਹਿਰਾਸਤ ਲਿਆ ਹੈ। ਇਸ ਮਾਮਲੇ ਵਿੱਚ ਅਜੇ ਹੋਰ
ਜਾਣਕਾਰੀ ਆਉਣੀ ਬਾਕੀ ਹੈ।
ਦੱਸ ਦੇਈਏ ਕਿ ਬੈਂਕ ਦੇ ਕੰਮਕਾਜ ਵਿੱਚ ਬੇਨਿਯਮੀਆਂ ਅਤੇ ਰੀਅਲ ਅਸਟੇਟ ਕੰਪਨੀ ਐਚਡੀਆਈਐਲ ਨੂੰ ਦਿੱਤੇ ਗਏ ਕਰਜ਼ੇ ਬਾਰੇ ਸਹੀ ਜਾਣਕਾਰੀ ਨਾ ਦੇਣ 'ਤੇ ਉਸ ਉੱਪਰ ਨਿਯਮਿਤ ਪਾਬੰਦੀ ਲਗਾ ਦਿੱਤੀਆਂ ਗਈਆਂ ਸਨ। ਬੈਂਕ ਨੇ ਐਚ.ਡੀ.ਆਈ.ਐਲ. ਨੂੰ ਆਪਣੇ ਕੁੱਲ ਕਰਜ਼ 8,880 ਕਰੋੜ ਰੁਪਏ ਵਿੱਚੋਂ 6,500 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।
ਇਹ ਉਸ ਦੇ ਕੁੱਲ ਕਰਜ਼ੇ ਦਾ ਲਗਭਗ 73 ਪ੍ਰਤੀਸ਼ਤ ਹੈ। ਪੂਰਾ ਕਰਜ਼ ਪਿਛਲੇ ਦੋ-ਤਿੰਨ ਸਾਲਾਂ ਤੋਂ ਐਨਪੀਏ (ਗ਼ੈਰ-ਪ੍ਰਦਰਸ਼ਨ ਵਾਲੀ ਸੰਪਤੀ) ਬਣੀ ਹੋਈ ਹੈ। ਬੈਂਕ 'ਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਉਧਾਰ ਦੇਣ ਅਤੇ ਨਵੀਂਆਂ ਜਮ੍ਹਾਂ ਰਕਮਾਂ ਨੂੰ ਸਵੀਕਾਰਨ 'ਤੇ ਪਾਬੰਦੀਆਂ ਸ਼ਾਮਲ ਹਨ। ਨਾਲ ਹੀ ਬੈਂਕ ਪ੍ਰਬੰਧਨ ਨੂੰ ਹਟਾ ਕੇ ਉਸ ਦੀ ਥਾਂ ਆਰਬੀਆਈ ਦੇ ਇੱਕ ਸਾਬਕਾ ਅਧਿਕਾਰੀ ਨੂੰ ਬੈਂਕ ਦਾ ਪ੍ਰਬੰਧਕ ਬਣਾਇਆ ਗਿਆ। - NEWS TODAY PUNJAB
No comments
If you have any doubts, please let me know