Breaking News

ਆਰ ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਵਿਦਿਆਰਥੀਆਂ ਨੂੰ ਸੈਮੀਨਾਰ ਲਗਾਕੇ ਕਾਨੂੰਨ ਦੇ ਨਿਯਮਾਂ ਬਾਰੇ ਦਿੱਤੀ ਜਾਣਕਾਰੀ।

ਇਲਾਕੇ ਦੀ ਨਾਮਵਰ ਸੰਸਥਾ ਆਰ ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਜ਼ਿਲ੍ਹਾ ਕਾਨੂੰਨੀ ਮੁਫ਼ਤ ਸੇਵਾਵਾਂ ਦੀ ਟੀਮ ਨੰਬਰ -1 ਵਿੱਚ ਹਿਮਾਂਸ਼ੂ ਗਰਗ ਐਡਵੋਕੇਟ ਅਤੇ ਪੀ.ਐਲ.ਵੀ ਆਏ। ਉਹਨਾਂ ਨੇ ਬੱਚਿਆਂ ਦਾ ਅਵੇਰਨੈੱਸ ਸੈਮੀਨਾਰ ਲਗਾਇਆ। ਜਿਸ ਵਿੱਚ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਹਾਜ਼ਰ ਸਨ।

DLSA  ਦੀ ਟੀਮ ਨੇ ਬੱਚਿਆਂ ਅਤੇ ਸਟਾਫ ਨੂੰ DLSA ਦੀਆਂ ਸਕੀਮਾਂ, ਬੱਚਿਆਂ ਨਾਲ ਸੰਬੰਧਤ ਸਕੀਮਾਂ, ਕਾਨੂੰਨ ਬਾਰੇ ਅਤੇ 
ਹੋਰ ਲੋੜੀਂਦੀ ਜਾਣਕਾਰੀ ਦਿੱਤੀ। ਸੰਸਥਾ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਧੀਰ ਜੀ ਅਤੇ ਮੈਡਮ ਉਰਮਿਲਾ ਧੀਰ ਜੀ ਨੇ
DLSA ਦੀ ਟੀਮ ਦਾ ਧੰਨਵਾਦ ਕੀਤਾ।

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਬਾਲਾ ਜੀ ਨੇ ਕਿਹਾ ਕਿ ਅੱਗੇ ਤੋਂ ਵੀ ਸਕੂਲ ਵਿੱਚ ਇਸ ਤਰ੍ਹਾਂ ਦੇ ਹੋਰ ਸੈਮੀਨਾਰ ਵੀ ਲਗਾਏ ਜਾਣ ਤਾਂ ਜੋ ਬੱਚਿਆਂ ਨੁਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ।
ਇਸ ਮੌਕੇ ਤੇ ਮੈਨੇਜਮੈਂਟ ਮੈਂਬਰ ਮੈਡਮ ਸ਼੍ਰੀਮਤੀ ਸੋਨਿਕਾ ਦੁੱਗਲ, ਸ਼੍ਰੀ ਬੀਰ ਖਾਨ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਅੰਮ੍ਰਿਤਪਾਲ ਕੌਰ, ਲਵਲੀ, ਗੁਰਲਾਲ ਸਿੰਘਅਤੇ ਹੋਰ ਅਧਿਆਪਕ ਵੀ ਮੌਜੂਦ ਸਨ। - NEWS TODAY PUNJAB

No comments

If you have any doubts, please let me know