ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਕਰੇਗੀ ਜਿੱਤ ਹਾਸਿਲ:- ਰਜਿੰਦਰ ਪਲਾਹ
ਪੰਜਾਬ ਅੰਦਰ ਹੋ ਰਹੀਆਂ 4 ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਧਿਆ ਪ੍ਰਦਰਸ਼ਨ ਕਰਕੇ
ਜਿੱਤ ਹਾਸਿਲ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕੋ ਪ੍ਰਧਾਨ ਰਜਿੰਦਰ ਪਲਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਪਲਾਹ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀ ਆਸ ਨਾਲ ਢਾਈ ਸਾਲ
ਪਹਿਲਾਂ ਕਾਂਗਰਸ ਸਰਕਾਰ ਨੂੰ ਚੁਣਿਆ ਸੀ ਪਰ ਅਫ਼ਸੋਸ ਕੈਪਟਨ ਸਰਕਾਰ ਪੂਰੀ ਤਰਾਂ ਨਾਲ ਫੇਲ ਸਾਬਿਤ ਹੋਈ ਹੈ।
ਲੋਕ ਇਕ ਵਾਰ ਫ਼ਿਰ ਆਮ ਆਦਮੀ ਪਾਰਟੀ ਵੱਲ ਰੁਖ ਕਰਨ ਲੱਗੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਢਾਈ ਸਾਲ ਦੇ ਕਾਰਜ-ਕਾਲ ਤੋਂ ਆਮ ਜਨਤਾ ਬਹੁਤ ਨਾਖੁਸ਼ ਹੈ ਅਤੇ ਦੂਜੇ ਪਾਸੇ ਅਕਾਲੀ ਭਾਜਪਾ ਗਠਜੋੜ ਦੇ ਮੱਥੇ ਤੇ ਲੱਗਾ ਬੇਅਦਬੀ ਦਾ ਕਲੰਕ ਅੱਜ ਵੀ ਲੋਕਾਂ ਨੂੰ ਯਾਦ ਹੈ। ਪਲਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸਾਂਸਦ ਭਗਵੰਤ ਮਾਨ ਲਗਤਾਰ ਚਾਰੇ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਰ ਹਲਕੇ ਵਿੱਚ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਵਲੋਂ ਸੌਂਪੀ ਗਈ ਵਿਰੋਧੀ ਧਿਰ ਦੀ ਭੂਮਿਕਾ ਨੂੰ ਬਾਖੂਬੀ ਨਿਭਾ
ਰਹੀ ਹੈ ਅਤੇ ਉਹਨਾਂ ਨੂੰ ਪੂਰਨ ਆਸ ਹੈ ਕਿ ਇਹਨਾਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਜਿੱਤ ਹਾਸਿਲ ਕਰੇਗੀ। ਇਸ ਮੌਕੇ ਯੂਥ
ਪ੍ਰਧਾਨ ਵੇਦ ਪ੍ਰਕਾਸ਼ ਬਬਲੂ,ਕੋ ਹਲਕਾ ਇੰਚਾਰਜ ਨਰਿੰਦਰ ਮਰਵਾਹਾ,ਯੂਥ ਆਗੂ ਸੰਦੀਪ ਸ਼ਰਮਾ, ਰਾਜਵਿੰਦਰ ਸਿੰਘ, ਰੈਗਰ ਦਿਆਲ, ਅਮਰੀਕ ਸਿੰਘ ਆਦਿ ਹਾਜ਼ਿਰ ਸਨ। - NEWS TODAY PUNJAB

No comments
If you have any doubts, please let me know