Breaking News

ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਆਗੂ ਚੰਡੀਗੜ ਦੇ MCA ਦਫਤਰ ਵਿੱਚ ਅਧਿਕਾਰੀਆਂ ਨੂੰ ਮਿਲੇ।

ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਜੁਝਾਰੂ ਆਗੂ ਚੇਅਰਮੈਨ ਗੁਰਭੇਜ ਸਿੰਘ ਸੰਧੂ ਦੀ ਅਗਵਾਈ ਵਿੱਚ ਚਿੱਟਫੰਡ ਕੰਪਨੀਆਂ ਦੇ ਸੰਬੰਧ ਵਿੱਚ MCA ਦਫਤਰ ਦੇ ਵਿੱਚ ਮਾਨਯੋਗ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕੰਪਨੀਆਂ ਦੇ ਪੂਰੇ ਰਿਕਾਰਡ ਦੀ ਘੋਖ ਪੜਤਾਲ ਕਰਦੇ ਹੋਏ !
   
            ਚੇਅਰਮੈਨ ਸ੍ਰੀ ਸੰਧੂ ਨੇ ਦਫਤਰ ਅਧਿਕਾਰੀਆਂ ਨਾਲ ਚਿੱਟਫੰਡ ਕੰਪਨੀਆਂ ਜਿਵੇ Pearls , MGK , Nicer Green , A One , Truth  Way ,Genial  Haitick india ltd, Sarb Agro , Modren Vision India , life careLtd,ਆਦਿ  ਦੇ ਸੰਬੰਧ ਵਿੱਚ ਪੈਸਾ ਵਾਪਿਸ ਕਰਵਾਉਣ
ਲਈ ਜੱਥੇਬੰਦੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ !

     ਸੇਬੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਵਿੱਚ ਵੀ ਉਹਨਾਂ ਉੱਪਰ ਪੇਮੈਟਾਂ ਜਲਦੀ ਜਾਰੀ ਕਰਨ ਲਈ ਜ਼ੋਰ ਪਾਇਆ ਗਿਆ ਅਤੇ ਚੇਤਾਵਨੀ ਦੇ ਰੂਪ ਵਿੱਚ ਸੇਬੀ ਅਧਿਕਾਰੀਆਂ ਨੂੰ ਦੱਸਿਆ ਕਿ ਜੇਕਰ ਪੇਮੈਟਾਂ ਜਲਦੀ ਨਾ ਸ਼ੁਰੂ ਕੀਤੀਆਂ ਅਤੇ ਰਹਿੰਦੇ ਕੇਸਾਂ ਨੂੰ ਜਲਦੀ ਨਾਲ ਨਾ ਨਿਪਟਾਇਆ ਗਿਆ ਤਾਂ ਜੱਥੇਬੰਦੀ ਵੱਲੋਂ ਜਲਦੀ ਹੀ ਸੇਬੀ ਦਫਤਰ ਦਾ ਘਿਰਾਉ ਕੀਤਾ ਜਾਵੇਗਾਂ !

ਇਸ ਵਫ਼ਦ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀਮਤੀ ਦਰਸ਼ਨਾਂ ਜੋਸ਼ੀ ਜੀ , ਗੁਰਬਖਸ਼ ਸਿੰਘ ਧਿੰਗੜ ਅਤੇ ਸ਼੍ਰੀ ਬਲਬੀਰ
ਸਿੰਘ ਨੰਬਰਦਾਰ ਬਾਜਾਖਾਨਾਂ ਜੀ ਸ਼ਾਮਿਲ ਸਨ !!!! - NEWS TODAY PUNJAB

No comments

If you have any doubts, please let me know