ਆਰ.ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ "ਸਾਇੰਟਿਸਟ" ਨਾਟਕ ਖੇਡਿਆ ਗਿਆ।
ਇਲਾਕੇ ਦੀ ਨਾਮਵਰ ਸੰਸਥਾ ਆਰ. ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਲਾਈਫ ਔਨ
ਸਟੇਜ ਥੀਏਟਰ ਗਰੁੱਪ ਮੋਗਾ ਵੱਲੋਂ "ਸਾਇੰਟਿਸਟ" ਨਾਟਕ ਖੇਡਿਆ ਗਿਆ। ਜਿਸ ਵਿੱਚ ਬੱਚਿਆਂ ਨੂੰ ਵਿਗਿਆਨ ਦੇ
ਲਾਭ-ਹਾਨੀਆਂ ਬਾਰੇ ਦੱਸਿਆ ਗਿਆ।
ਸਟੇਜ ਥੀਏਟਰ ਗਰੁੱਪ ਮੋਗਾ ਵੱਲੋਂ "ਸਾਇੰਟਿਸਟ" ਨਾਟਕ ਖੇਡਿਆ ਗਿਆ। ਜਿਸ ਵਿੱਚ ਬੱਚਿਆਂ ਨੂੰ ਵਿਗਿਆਨ ਦੇ
ਲਾਭ-ਹਾਨੀਆਂ ਬਾਰੇ ਦੱਸਿਆ ਗਿਆ।
ਪ੍ਰਿੰਸੀਪਲ ਸ਼੍ਰੀਮਤੀ ਸੁਮਨ ਬਾਲਾ ਜੀ ਨੇ ਟੀਮ ਨੂੰ ਨਕਦ ਰਾਸ਼ੀ ਦਿੱਤੀ ਤੇ ਕਿਹਾ ਕਿ ਵਿਗਿਆਨ ਦੀ ਸ਼ੁਰੂਆਤ,ਪੰਜ ਸਦੀਆਂ ਪਹਿਲਾਂ ਪੋਲੈਂਡ ਦੇ ਕਾਪਰਨਿਕਸ ਵਿਗਿਆਨੀ ਨੇ ਕੀਤੀ ਸੀ। ਜਿਸ ਨੇ ਕਿਹਾ ਸੀ ਕਿ ਧਰਤੀ ਘੁੰਮਦੀ ਹੈ ਸ਼ੂਰਜ ਨਹੀਂ। ਇਸ ਤੋਂ ਇਲਾਵਾ ਉਹਨਾਂ ਦੱਸਿਆ ਗਿਆ ਕਿ ਸਾਇੰਸ ਦੀ ਖੋਜ ਮਨੁੱਖ ਵੱਲੋਂ ਹੀ ਕੀਤੀ ਗਈ, ਪਰ ਮਨੁੱਖ ਵੱਲੋਂ ਹੀ ਸਾਇੰਸ ਦੀ ਦੁਰਵਰਤੋਂ ਬਰਬਾਦੀ ਵੱਲ ਲਿਜਾ ਸਕਦੀ ਹੈ।
ਸੰਸਥਾ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਧੀਰ ਅਤੇ ਸ਼੍ਰੀਮਤੀ ਉਰਮਿਲਾ ਧੀਰ ਜੀ ਨੇ ਕਿਹਾ ਕਿ ਜਿੱਥੇ ਵਿਗਿਆਨੀਆਂ ਦੀ ਖੋਜਾਂ
ਨੇ ਮਨੁੱਖੀ ਜੀਵਨ ਨੂੰ ਹੈਰਾਨ ਕਾਰਨ ਵਾਲੇ ਕਾਰਜਾਂ ਤੱਕ ਪਹੁੰਚਾਇਆ ਹੈ, ਉੱਥੇ ਐਟਮ ਬੰਬਾਂ ਵਰਗੇ, ਉਹ ਖਤਰੇ ਵੀ ਪੈਦਾ
ਕੀਤੇ ਹਨ, ਜਿਨ੍ਹਾਂ ਕਾਰਨ ਕੁਝ ਪਲਾਂ ਅੰਦਰ ਹੀ ਧਰਤੀ ਦਾ ਹਰ ਜੀਵ, ਬਨਸਪਤੀ ਤੇ ਕਰੋੜਾਂ ਸਾਲਾਂ ਵਿੱਚ ਪੈਦਾ ਹੋਏ ਕੁਦਰਤ
ਦੇ ਪਸਾਰੇ ਨੂੰ ਨਸ਼ਟ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਮੈਨਜਮੈਂਟ ਮੈਂਬਰ ਮੈਡਮ ਸੋਨਿਕਾ ਦੁੱਗਲ ਜੀ, ਬੀਰ ਖਾਨ, ਕੁਲਦੀਪ ਸਿੰਘ, ਮੈਡਮ ਲਵਲੀ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਸਿੰਘ, ਕਰਨਪੁਰੀ ਅਤੇ ਹੋਰ ਅਧਿਆਪਕ ਮੌਜੂਦ ਸਨ। - NEWS TODAY PUNJAB
No comments
If you have any doubts, please let me know