Breaking News

ਆਰ.ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ 22 ਵਿਦਿਆਰਥੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ।

ਇਲਾਕੇ ਦੀ ਨਾਮਵਰ ਸੰਸਥਾ ਆਰ.ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾਦੇ 22 ਵਿਦਿਆਰਥੀ ਸਿੱਖਿਆ ਵਿਭਾਗ ਪੰਜਾਬ ਬੋਰਡ ਵੱਲੋਂ ਕਾਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਡੌਜ਼ਬਾਲ, ਸਾਫ਼ਟਬਾਲ ਅਤੇ ਬੇਸਬਾਲ
(ਉਮਰ ਵਰਗ 14, 17 ਅਤੇ 19 ਸਾਲ) ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਖੇਡਣ ਜਾ ਰਹੇ ਹਨ।

ਪ੍ਰਿੰਸੀਪਲ ਸ਼੍ਰੀਮਤੀ ਸੁਮਨ ਬਾਲਾ ਜੀ ਨੇ ਕਿਹਾ ਕਿ ਸਕੂਲ ਦੇ ਡੀ.ਪੀ.ਈ ਗੁਰਲਾਲ ਸਿੰਘ ਬੜੀ ਮਿਹਨਤ ਅਤੇ ਲਗਨ ਨਾਲ ਵਿਦਿਆਰਥੀਆਂ ਦੀ ਅਗਵਾਈ  ਕਰ ਰਹੇ ਹਨ ਅਤੇ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵੱਧ ਰਿਹਾ ਹੈ।

ਸੰਸਥਾ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਧੀਰ ਜੀ ਅਤੇ ਸ਼੍ਰੀਮਤੀ ਉਰਮਿਲਾ ਧੀਰ ਜੀ ਨੇ ਕਿਹਾ ਕਿ ਵਿਦਿਆਰਥੀ ਜੀਵਨ
ਵਿੱਚ ਖੇਡਾਂ ਦਾ ਮਹੱਤਵਪੂਰਨ ਸਥਾਨ ਹੈ। ਖੇਡਾਂ ਮਨ ਪਰਚਾਵੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ
ਸ਼ਕਤੀ ਵੀ ਦਿੰਦਿਆਂ ਹਨ। ਇੰਨਾ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ।

ਇਸ ਮੌਕੇ  ਤੇ ਮੈਨੇਜਮੈਂਟ ਮੈਂਬਰ ਮੈਡਮ ਸ਼੍ਰੀਮਤੀ ਸੋਨਿਕਾ ਦੁੱਗਲ ਜੀ, ਬੀਰ ਖਾਨ, ਕੁਲਦੀਪ ਸਿੰਘ, ਮੈਡਮ ਲਵਲੀ,
ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ, ਕਰਨਪੁਰੀ ਅਤੇ ਹੋਰ ਅਧਿਆਪਕ ਮੌਜੂਦ ਸਨ। - NEWS TODAY PUNJAB

No comments

If you have any doubts, please let me know