ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਪੱਕੇ ਮੋਰਚੇ "ਨਵੇਂ ਸੰਘਰਸ਼ ਪਿੰਡ" ਵਿੱਚ ਸੰਘਰਸ਼ ਕਮੇਟੀ ਪੰਜਾਬ ਵੱਲੋਂ 27-10-2019 ਨੂੰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਦਿੱਤਾ ਸੱਦਾ।
ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਪੱਕੇ ਮੋਰਚੇ "ਨਵੇਂ ਸੰਘਰਸ਼ ਪਿੰਡ" ਵਿੱਚ ਸੰਘਰਸ਼ ਕਮੇਟੀ ਪੰਜਾਬ ਵੱਲੋਂ 27-10-2019 ਨੂੰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਦਿੱਤਾ ਸੱਦਾ।
ਦੀਵਾਲੀ ਦਾ ਤਿਉਹਾਰ ਰੌਸ਼ਨੀਆਂ ਦਾ ਤਿਉਹਾਰ ਮਨੁੱਖ ਲਈ ਸਾਂਝੀਵਾਰਤਾ ਦਾ ਤਿਉਹਾਰ ਹੈ। ਜੇਕਰ ਦੀਵਾਲੀ ਸਾਰੇ ਲੋਕਾਂ ਲਈ ਸਾਂਝੀ ਹੈ
ਤਾਂ ਸਾਡੇ ਵਡੇਰਿਆਂ ਨੇ ਧੀਆਂ ਭੈਣਾਂ ਨੂੰ ਵੀ ਸਭ ਦੀਆਂ ਸਾਂਝੀਆਂ ਧੀਆਂ ਭੈਣਾਂ ਆਖਿਆ ਹੈ। ਸਾਡੇ ਸਮਾਜ ਅੰਦਰ ਮਾਂ ਪਿਓ ਦੀ ਇੱਜਤ ਧੀਆਂ-
ਭੈਣਾਂ ਨਾਲ ਜੁੜੀ ਹੋਈ ਹੈ। ਇੰਨਾਂ ਧੀਆਂ ਭੈਣਾਂ ਦੀ ਅਣਖ ਆਬਰੂ ਲਈ ਲੜਨ ਵਾਲਾ ਉਦਾਸ ਹੋਏ ਖੇਤਾਂ ਦਾ ਪੁੱਤ ਜੀਹਦੀਆਂ ਫਸਲਾਂ ਦੇ
ਬੋਹਲਾਂ ਚੋਂ ਅੱਜ ਵੀ ਨੀਰ ਵਗਦੇ ਨੇ ਤੇ ਬੇਰੁਜ਼ਗਾਰੀ ਦਾ ਝੰਬਿਆ ਹੋਇਆ ਜੀਹਦਾ ਜੱਗਾ ਪੁੱਤ ਤੂੜੀ ਦੇ ਢੇਰ ਵਿੱਚੋਂ ਆਪਣੇ ਨਸੀਬ ਫਰੋਲਣ
ਲਈ ਮਜਬੂਰ ਹੈ।
ਉਹ ਲੋਕ ਆਗੂ ਮਨਜੀਤ ਧਨੇਰ ਨੂੰ ਸਮੇਂ ਦੀਆਂ ਬੇਈਮਾਨ ਸਰਕਾਰਾਂ, ਪੁਲੀਸ, ਗੁੰਡਾ ਤੇ ਅਦਾਲਤੀ ਗਠਜੋੜ ਨੇ ਇਕ ਝੂਠੀ ਤੇ ਵੱਡੀ ਸਾਜਿਸ਼
ਦੇ ਤਹਿਤ ਬਰਨਾਲੇ ਦੀ ਸਬ ਜੇਲ੍ਹ ਦੇ ਅੰਦਰ ਸੀਖਾਂ ਪਿੱਛੇ ਬੰਦ ਕੀਤਾ ਹੋਇਆ ਹੈ। ਲੜਨ ਵਾਲੇ ਲੋਕਾਂ ਦਾ ਵੱਡਾ ਹਜੂਮ ਜੇਲ੍ਹ ਦੇ ਦਰਾਂ ਮੂਹਰੇ ਮਨਜੀਤ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਉਣ ਲਈ ਡੱਟਿਆ ਹੋਇਆ ਹੈ ਕਿਉਂਕਿ ਪਿਛਲੇ ਲੰਮੇ ਸਮੇ ਤੋਂ ਆਗੂ ਮਨਜੀਤ ਧਨੇਰ ਨਾਲ ਜੁੜਿਆ ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਮਹਿਲਕਲਾਂ ਲੋਕ ਘੋਲ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕ ਆਗੂ ਮਨਜੀਤ
ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੀਵਾਲੀ ਦੀਆਂ ਸੰਗਰਾਮੀ ਮੁਬਾਰਕਾਂ ਦਿੰਦੇ ਹੋਏ ਬਰਨਾਲਾ ਜੇਲ੍ਹ ਅੱਗੇ
ਚੱਲ ਰਹੇ ਪੱਕੇ ਮੋਰਚੇ "ਨਵੇਂ ਸੰਘਰਸ਼ ਪਿੰਡ" ਵਿੱਚ ਸੰਘਰਸ਼ ਕਮੇਟੀ ਪੰਜਾਬ ਵੱਲੋਂ 27-10-2019 ਨੂੰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਮਨਾਏ
ਜਾ ਰਹੇ ਜਸ਼ਨਾਂ ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ।
ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਵੀ ਸੁਨੇਹਾ ਦਿੱਤਾ ਗਿਆ ਕਿ "ਨਵੇਂ ਵਸੇ ਪਿੰਡ" ਪੱਕੇ ਮੋਰਚੇ ਵਿੱਚ 27 ਅਕਤੂਬਰ ਨੂੰ 1 ਵਜੇ ਤੋਂ ਲੈਕੇ ਸਾਮ
4 ਵਜੇ ਤਕ ਮਨਜੀਤ ਧਨੇਰ ਦੀਆਂ ਫਲੈਕਸਾਂ ਲੈ ਕੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਿਲ ਹੋਈਏ ਤੇ ਸਰਕਾਰ ਦੀ ਅਰਥੀ ਫੂਕ ਕੇ ਸਾਂਝੀਵਾਰਤਾ
ਦੇ ਮੁਜੱਸਮੇ ਮਨਜੀਤ ਧਨੇਰ ਦੀਆਂ ਫਲੈਕਸਾਂ ਨੂੰ ਜਗਮਗਾਈਏ।
"ਹਾਕਮਾਂ ਇੱਕ ਮਘਦੇ ਦੀਪ ਨੂੰ ਕੈਦ ਕਰਨ ਦਾ ਭਰਮ ਪਾਲਿਆ ਹੈ
ਅਸੀਂ ਹਜਾਰਾਂ ਦੀਪ ਬਲਕੇ ਹਾਕਮਾਂ ਦੇ ਭਰਮ ਨੂੰ ਤੋੜਨ ਦਾ ਅਹਿਦ ਕਰਾਂਗੇ" - NEWS TODAY PUNJAB
No comments
If you have any doubts, please let me know