ਦਿੱਲੀ ਵਿਖੇ ਪਹੁੰਚੇ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਬੇਨਤੀਜਾ
ਦਿੱਲੀ ਵਿਖੇ ਪਹੁੰਚੇ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਬੇਨਤੀਜਾ ਰਹੀ ਗੁੱਸੇ ਵਿਚ ਆਏ ਕਿਸਾਨਾਂ ਨੇ ਅੱਧਵਿਚਕਾਰ ਮੀਟਿੰਗ ਛੱਡਦਿਆਂ ਨਾਅਰੇਬਾਜ਼ੀ ਕਰਦਿਆਂ ਬਾਹਰ ਆਉਣਾ ਸਹੀ ਸਮਝਿਆ ਜੋ ਕਿ ਬਿਲਕੁਲ ਸਹੀ ਫੈਸਲਾ ਹੈ।
ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪਹਿਲੀ ਮੁਲਾਕਾਤ ਨੂੰ ਜਵਾਬ ਦਿੰਦਿਆਂ ਕਿਸਾਨਾਂ ਨੇ ਇਸ ਮੀਟਿੰਗ ਨੂੰ ਇਕ ਵੱਡੀ ਆਸ ਨਾਲ ਹਾਂ ਕਿਹਾ ਸੀ ਕਿਉਂਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਤੁਹਾਨੂੰ ਖੇਤੀਬਾੜੀ ਮੰਤਰੀ ਜਾ PM ਦੇ ਕਿਸੇ ਵੀ ਨੇੜਲੇ ਅਧਿਕਾਰੀ ਨੂੰ ਮਿਲਾਇਆ ਜਾਵੇਗਾ ਪਰ ਉੱਥੇ ਅਜਿਹਾ ਕੁਝ ਨਾ ਹੋਇਆ ਸਰਕਾਰ ਦਾ ਇਕ ਸੈਕਟਰੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਪਾਠ ਪੜਾਉਣ ਦੀ ਕੋਸ਼ਿਸ਼ ਤੋ ਸਿਵਾ ਕੋਈ ਗੱਲਬਾਤ ਨਾ ਕਰ ਸਕਿਆ ਜਿਸ ਕਾਰਨ ਕਿਸਾਨਾਂ ਨੂੰ ਮੀਟਿੰਗ ਵਿਚੋ ਉੱਠਣਾ ਹੀ ਸਹੀ ਲੱਗਾ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕੀ ਬੀਜੇਪੀ ਪੰਜਾਬ ਦੇ ਉਹ ਆਗੂ ਹੁਣ ਪੰਜਾਬ ਦੀ ਜਨਤਾ ਨੂੰ ਕੋਈ ਜਵਾਬ ਦੇ ਸਕਦੇ ਹਨ ਜੋ ਲਗਾਤਾਰ ਦਾਅਵੇ ਕਰ ਰਹੇ ਸਨ ਕਿ ਸਾਡੇ ਨਾਲ ਚੱਲੋ ਜਿਸ ਨਾਲ ਜਿੱਥੇ ਕਹੋਗੇ ਅਸੀਂ ਤੁਹਾਡੀ ਸੈੰਟਰ ਸਰਕਾਰ ਨਾਲ ਮੁਲਾਕਾਤ ਕਰਾਵਾਂਗੇ।
ਅਸਲ ਚ ਗੱਲ ਕੁਝ ਵੀ ਨਹੀਂ ਮੋਦੀ ਸਰਕਾਰ ਲਗਾਤਾਰ ਸਿਰਫ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਦੇ ਯਤਨਾਂ ਚ ਲੱਗੀ ਹੈ ਪਰ ਅਜਿਹਾ ਕਦੀ ਨਹੀਂ ਹੋਵੇਗਾ ਕਿਉਂਕਿ ਕਿਸਾਨਾਂ ਦੀ ਏਕਤਾ ਇਸ ਬਿੱਲ ਖਿਲਾਫ ਪਹਿਲੇ ਦਿਨ ਤੋਂ ਇਕ ਹੈ ਅਤੇ ਰਹੇਗੀ। - NEWS TODAY PUNJAB
No comments
If you have any doubts, please let me know