Breaking News

ਆਪ ਨੇ ਸ਼ੁਰੂ ਕੀਤੀ ਲੁਧਿਆਣਾ 'ਚ ਇੱਕ ਮੌਕਾ ਆਪ ਨੂੰ ਨਾਮ ਦੀ ਮੁਹਿੰਮ

ਆਪ ਨੇ ਸ਼ੁਰੂ ਕੀਤੀ ਲੁਧਿਆਣਾ 'ਚ ਇੱਕ ਮੌਕਾ ਆਪ ਨੂੰ' ਨਾਮ ਦੀ ਮੁਹਿੰਮ


ਲੁਧਿਆਣਾ: ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੀ ਟੀਮ ਨੇ ਸ਼ਹਿਰੀ ਪ੍ਰਧਾਨ ਸੀ.ਏ.  ਸੁਰੇਸ਼ ਗੋਇਲ ਅਤੇ ਉਪ ਪ੍ਰਧਾਨ ਡਾਕਟਰ ਦੀਪਕ ਬੰਸਲ ਦੀ ਅਗਵਾਈ'ਚ 'ਇੱਕ ਮੌਕਾ ਆਪ ਨੂੰ' ਨਾਮ ਦੀ ਮੁਹਿੰਮ ਸ਼ਹਿਰ ਦੇ ਹਲਕਾ ਕੇਂਦਰੀ ਵਿੱਚ ਸਥਿਤ ਜਨਕਪੁਰੀ ਇਲਾਕੇ ਤੋਂ ਕੀਤੀ ਗਈ, ਇਸ ਦੌਰਾਨ ਪੈਦਲ ਮਾਰਚ ਅਤੇ ਡੋਰ ਤੋਂ ਡੋਰ ਕਰਕੇ ਮੁਹੱਲਾ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ 2022 ਚੌਣਾਂ ਲਈ ਦਿੱਤੀਆਂ ਗਈਆਂ ਗਾਰੰਟੀਆ ਬਾਰੇ ਦੱਸਿਆ ਗਿਆ |

ਇਸ ਮੌਕੇ ਤੇ ਗੱਲ ਕਰਦੇ ਹੋਏ ਸੁਰੇਸ਼ ਗੋਇਲ ਜੀ ਨੇ ਦੱਸਿਆ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਮੁਹੱਲਾ ਨਿਵਾਸੀਆਂ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਵੱਖ ਵੱਖ ਹਲਕਿਆ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਮੁਹਿੰਮ ਤਹਿਤ ਪੈਦਲ ਮਾਰਚ ਕੱਢ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਅੱਜ ਹਲਕਾ ਕੇਂਦਰੀ ਦੇ ਜਨਕਪੁਰੀ ਵਿੱਚ ਪ੍ਰਚਾਰ ਕੀਤਾ ਗਿਆ|

ਉਪ ਪ੍ਰਧਾਨ ਡਾਕਟਰ ਦੀਪਕ ਬੰਸਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਪਿਛਲੀ ਜਲੰਧਰ ਫੇਰੀ ਦੌਰਾਨ 'ਇੱਕ ਮੌਕਾ ਆਪ ਨੂੰ' ਦੇਣ ਲਈ ਪੰਜਾਬ ਦੀ ਜਨਤਾ ਨੂੰ ਕਿਹਾ ਸੀ , ਜਿਸ ਤੋਂ ਅਸੀਂ ਲੁਧਿਆਣਾ ਸ਼ਹਿਰ ਵਿੱਚ ਹਰ ਘਰ ਹਰ ਮੁਹੱਲੇ ਤੱਕ ਪਹੁੰਚਣ ਲਈ ਇਸ ਮੁਹਿੰਮ ਨੂੰ ਸ਼ੁਰੂ ਕੀਤਾ, ਜਿਸ ਨੂੰ ਲੋਕਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ|

ਇਸ ਦੌਰਾਨ ਜ਼ਿਲਾਂ ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਖਿਜਾਨਚੀ ਸੁਰਿੰਦਰ ਸੈਣੀ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਇਵੇੰਟ ਇੰਚਾਰਜ ਵਿਸ਼ਾਲ , ਸੂਬਾ ਸੋਸ਼ਲ ਮੀਡੀਆ ਕੋਆਰਡੀਨੇਟਰ ਵਿਕਰਮਜੀਤ ਸਿੰਘ, ਮਹਿਲਾ ਵਿੰਗ ਪ੍ਰਧਾਨ ਨੀਤੂ ਵੋਹਰਾ,ਘੱਟ ਗਿਣਤੀ ਵਿੰਗ ਦੇ ਪ੍ਰਧਾਨ ਅਬਦੁਲ ਕਾਦਿਰ, ਲੇਖ ਰਾਜ ਅਰੋੜਾ, ਚੰਦਰਪਾਲ, ਹਰਜੀਤ ਸਿੰਘ, ਵਿਜੈ ਮੌਰੀਆ, ਹਰਮਿੰਦਰ ਸਿੰਘ, ਮੁਕੇਸ਼ ਗਰਚਾ,ਸੰਜੇ ਕਲਿਆਣ, ਡੈਨੀਅਲ, ਮੁਕੇਸ਼ ਜ਼ੋਰੀਆ, ਡਾਕਟਰ ਸੁਖਵਿੰਦਰ ਸਿੰਘ, ਕਮਲ, ਸ਼ੇਖਰ ਗਰੋਵਰ, ਸੋਮਨਾਥ ਬੌਬੀ, ਕਾਜਲ ਅਰੋੜਾ, ਇੰਦਰਜੀਤ ਕੌਰ, ਰਜਿੰਦਰ ਰਾਠੌਰ, ਸਰਿਤਾ ਕਪੂਰ , ਉਦੇ ਭਾਨ, ਜਗਦੀਪ ਸਿੰਘ, ਪਵਨ ਗਰਗ, ਬਲਜੀਤ ਕੌਰ, 

ਗੁਰਮੇਲ, ਮਨਜੀਤ ਸਿੰਘ ਅਤੇ ਹੋਰ ਵਲੰਟੀਅਰ ਸਾਥੀ ਹਾਜਿਰ ਰਹੇ|

No comments

If you have any doubts, please let me know