Breaking News

ਅਜ਼ਾਦ ਉਮੀਦਵਾਰ ਨੇ ਆਪਣੇ ਸਾਥੀਆਂ ਸਮੇਤ ਫੜਿਆ ਕਾਂਗਰਸ ਦਾ ਪੱਲਾ

ਬਰਨਾਲਾ : 13 ਫਰਵਰੀ : (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ) ਗੁਰਮੇਲ ਸਿੰਘ ਬਿੱਟੂ ਜੋ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ ਨੇ ਆਪਣੇ ਸਾਥੀਆਂ ਸਮੇਤ ਮੱਖਣ ਸ਼ਰਮਾ ਅਤੇ ਮਹੇਸ਼ ਕੁਮਾਰ ਲੋਟਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। 
ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਗੁਰਮੇਲ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਜਾ ਪੰਜਾਬ ਦੀ ਕਿਸੇ ਵੱਡੀ ਪਾਰਟੀ ਤੋਂ ਬਿਨ੍ਹਾਂ ਦੇਸ਼  ਅਤੇ ਸੂਬੇ ਦਾ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ 5 ਸਾਲਾਂ ਦੌਰਾਨ ਕਾਂਗਰਸ ਦੀ ਅਗਵਾਈ ਸਰਕਾਰ ਵੱਲੋਂ ਸੂਬਾ ਦਾ ਜੋ ਵਿਕਾਸ ਕੀਤਾ ਗਿਆ ਹੈ। ਉਹ ਬਾਕੀ ਪਾਰਟੀਆਂ ਵੱਲੋਂ ਨਹੀਂ ਕਰਵਾਇਆ ਜਾ ਸਕਿਆ। ਪਰ ਉਸ ਤੋਂ ਵੱਧ ਵਿਕਾਸ ਕਾਰਜ ਪਿਛਲੇ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੋਇਆ। ਉਨ੍ਹਾਂ ਵੱਲੋਂ ਜਿੱਥੇ ਬਿਜਲੀ ਦੇ 2 ਕਿਲੋ ਵਾਟ ਤੱਕ ਦੇ ਪਿਛਲੇ ਬਕਾਏ ਮਾਫ ਕਰਕੇ ਲੋਕਾਂ ਨੂੰ ਜਿੱਥੇ ਵੱਡੀ ਰਾਹਤ ਦਿੱਤੀ, ਉੱਥੇ ਹੀ ਲਾਲ ਲਕੀਰ ਅੰਦਰ ਆਉਦੀਆਂ ਜਗਾਵਾਂ ਦੇ ਮਾਲਕਾਨਾ ਹੱਕ ਦਿੱਤੇ। ਉਨ੍ਹਾਂ ਕਿਹਾ ਕਿ ਮੈਂ ਹੁਣ ਸਾਬਕਾ ਕੇਂਦਰੀ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜਾਨਚੀ  ਰਹੇ ਵੱਡੇ ਕੱਦ ਦੇ ਨੇਤਾ ਸ੍ਰੀ ਪਵਨ ਕੁਮਾਰ ਬਾਂਸਲ ਜੀ ਦੇ ਸਪੁੱਤਰ ਮਨੀਸ਼ ਬਾਂਸਲ ਜੋ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਬਰਨਾਲਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਚੋਣ ਪ੍ਰਚਾਰ ਕਰਾਂਗਾ ਅਤੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਲਈ ਅਪੀਲ ਕਰਾਂਗਾ। ਮੈਂ ਅੱਜ ਤੋਂ ਹੀ ਇਨ੍ਹਾਂ ਦੀ ਜਿੱਤ ਲਈ ਹਰ ਉੱਦਮ ਕਰਾਂਗਾ। ਇਸ ਮੌਕੇ ਐਮਸੀ ਜੌਟੀ ਮਾਨ, ਮੰਗਤ ਰਾਏ ਬਾਂਸਲ, ਸੁਰੇਸ਼ ਕੁਮਾਰ ਡਿੰਪਲ ਉੱਪਲੀ, ਹਰਸ਼ਿਲ ਸ਼ਰਮਾ ਬਬਲੂ, ਨਰਿੰਦਰ ਸ਼ਰਮਾ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ। - News Today Punjab

No comments

If you have any doubts, please let me know