ਜ਼ਿਲ੍ਹਾ ਬਰਨਾਲਾ ਨੂੰ ਸੂਬੇ ਦਾ ਇੱਕ ਨੰਬਰ ਜ਼ਿਲ੍ਹਾ ਬਣਾਉਣਾ ਚਾਹੁੰਦਾ ਹਾਂ-ਮਨੀਸ਼ ਬਾਂਸਲ
ਬਰਨਾਲਾ 13 ਫਰਵਰੀ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ) : ਧਨੌਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਸਮੇਂ ਮਨੀਸ਼ ਬਾਂਸਲ ਨੇ ਧਨੌਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੀ ਜਨਮ ਭੂਮੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਕੇ ਜ਼ਿਲ੍ਹਾ ਬਰਨਾਲਾ ਨੂੰ ਸੂਬੇ ਦਾ ਇੱਕ ਨੰਬਰ ਜ਼ਿਲ੍ਹਾ ਬਣਾਉਣਾ ਚਾਹੁੰਦਾ ਹਾਂ, ਜਿਸਦੇ ਤਹਿਤ ਮੈਂ ਤੁਹਾਡੇ ਤੋਂ ਵੋਟਾਂ ਦੇ ਰੂਪ ਵਿੱਚ ਸਹਿਯੋਗ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਜਨਮ ਭੂਮੀ ਵਾਲਾ ਜ਼ਿਲ੍ਹਾ ਪੰਜਾਬ ਭਰ ਅੰਦਰ ਇੱਕ ਨਮੂਨੇ ਵਾਲਾ ਇਲਾਕਾ ਬਣੇ ਤਾਂ ਕਿ ਮੇਰਾ ਸੁਪਨਾ ਪੂਰਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਕਾਸ ਪੱਖੋ ਬਹੁਤ ਪਛੜਿਆ ਹੋਇਆ ਹੈ, ਇਸ ਲਈ ਉਹ ਜ਼ਿਲ੍ਹੇ ਅੰਦਰ ਵੱਡੀਆਂ ਇੰਡਸਟਰੀਆਂ ਲਿਆਉਣਗੇ ਜਿੱਥੇ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਤੇ ਲੋਕ ਖੁਸ਼ਹਾਲ ਜਿੰਦਗੀ ਬਤੀਤ ਕਰਨਗੇ। ਉਨ੍ਹਾਂ ਕਿਹਾ ਕਿ ਇੱਕ ਵਾਰ ਫੇਰ ਮੁੜ ਸੂਬੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਬਣਨ ’ਤੇ ਗਰੀਬ ਲੋਕਾਂ, ਮੁਲਾਜਮਾਂ, ਕਿਸਾਨਾਂ ਅਤੇ ਬੇਰੁਜ਼ਗਾਰ ਲੋਕਾਂ ਦੇ ਅਹਿਮ ਕਾਰਜ ਕਰਵਾਏ ਜਾਣਗੇ। ਇਸ ਸਮੇਂ ਮਨੀਸ਼ ਬਾਂਸਲ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪੈਦਲ ਜਾ ਕੇ ਡੋਰ ਟੂ ਡੋਰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਸਮੇਂ ਧਨੌਲਾ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਮਨੀਸ਼ ਬਾਂਸਲ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾਉਣਾ ਦਾ ਵਾਅਦਾ ਕੀਤਾ। ਇਸ ਮੌਕੇ ਕਾਲਾ ਢਿੱਲੋਂ ਸੀਨੀਅਰ ਕਾਂਗਰਸੀ ਆਗੂ, ਰਾਜਿੰਦਰਪਾਲ ਰਾਜੀ ਕੌਸਲਰ, ਅਸ਼ੋਕ ਕੁਮਾਰ ਸਾਬਕਾ ਐਮਸੀ, ਨਜ਼ੀਰ ਖਾ, ਗੁਰਬਚਨ ਸਿੰਘ ਮਹਿਰਾ ਆਦਿ ਕਾਂਗਰਸੀ ਆਗੂ ਅਤੇ ਸ਼ਹਿਰ ਵਾਸੀ ਹਾਜ਼ਰ ਸਨ। - News Today Punjab
No comments
If you have any doubts, please let me know