ਹਲਕੇ ਬਰਨਾਲਾ ਦੀਆਂ ਕਈ ਜਨਸਭਾਵਾਂ ਨੂੰ ਮਨੀਸ਼ ਬਾਂਸਲ ਨੇ ਕੀਤਾ ਸੰਬੋਧਨ
ਮਨੀਸ਼ ਬਾਂਸਲ ਵੱਲੋਂ ਪਿੰਡਾਂ ਅਤੇ ਸ਼ਹਿਰ ’ਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਵਿੱਚ ਸ਼ਿਰਕਤ
ਬਰਨਾਲਾ 13 ਫ਼ਰਵਰੀ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ) : ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਬਾਂਸਲ ਵੱਲੋਂ ਕਈ ਪਿੰਡਾਂ ਅਤੇ ਸ਼ਹਿਰ ਬਰਨਾਲਾ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਜਿਵੇਂ ਐਸ ਐਸ ਜੈਨ ਸਭਾ ਸਦਰ ਬਾਜ਼ਾਰ ਬਰਨਾਲਾ, ਜਵੰਦਾ ਪਿੰਡੀ, ਢਿੱਲੋਂ ਪੱਤੀ ਧਨੌਲਾ, ਹੰਡਿਆਇਆ ਦਿਹਾਤੀ, ਧਨੌਲਾ ਖੁਰਦ, ਓਮ ਸਿਟੀ ਕਾਲੋਨੀ, ਸੇਖਾ ਬਾਬਾ ਮੰਗੂ ਰਾਮ, ਵਾਰਡ ਨੰਬਰ 23, ਗੋਬਿੰਦ ਕਲੋਨੀ, ਆਵਾ ਬਸਤੀ ਤੋਂ ਇਲਾਵਾ ਹੋਰ ਵੀ ਸ਼ਹਿਰ ਅੰਦਰ ਕਈ ਜਗ੍ਹਾ ਮੀਟਿੰਗਾਂ ਕੀਤੀਆਂ ਗਈਆਂ। ਕਈ ਮੀਟਿੰਗਾਂ ਰੈਲੀ ਦਾ ਰੂਪ ਧਾਰਨ ਕਰ ਗਈਆਂ। ਓਮ ਸਿਟੀ ਕਲੋਨੀ 'ਚ ਮਨੀਸ਼ ਬਾਂਸਲ ਵੱਲੋਂ ਵੋਟਰਾਂ ਨੂੰ ਸੰਬੋਧਨ ਕੀਤਾ ਗਿਆ।
ਉਨ੍ਹਾਂ ਕਿਹਾ ਮੈਂ ਕੁਝ ਸਮਾਂ ਲੇਟ ਆਇਆ, ਪਰ ਕੜਕਦੀ ਧੁੱਪ ਹੋਣ ਦੇ ਬਾਵਜੂਦ ਤੁਸੀਂ ਲੋਕਾਂ ਨੇ ਸਮਾਂ ਕੱਢ ਕੇ ਮੇਰਾ ਇੰਤਜ਼ਾਰ ਕੀਤਾ, ਜਿਸ ਲਈ ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਲਈ ਤੁਹਾਡਾ ਧੰਨਵਾਦ ਕਰਦਾ ਹਾਂ, ਉਨ੍ਹਾਂ ਕਿਹਾ ਮੈਂ ਤੁਹਾਡੇ ਆਸ਼ੀਰਵਾਦ ਲਈ ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਵੋਟਾਂ ਦੇ ਰੂਪ ਵਿੱਚ ਅਸ਼ੀਰਵਾਦ ਦੇ ਕੇ ਮੈਨੂੰ ਜਿਤਾਓ ਤਾਂ ਜੋ ਮੈਂ ਇਸ ਇਲਾਕੇ ਦੇ ਵਿਕਾਸ ਅਤੇ ਤੁਹਾਡੀ ਸੇਵਾ ਲਈ ਵੱਧ ਤੋਂ ਵੱਧ ਸਮਾਂ ਦੇ ਕੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਉਨ੍ਹਾਂ ਕਿਹਾ ਮੈਂ ਧੰਨਵਾਦ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਜਨਮ ਅਤੇ ਕਰਮ ਭੂਮੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਜੀ ਤਪਾ ਨਗਰ ਕੌਂਸਲ ਦੇ ਲੰਮਾ ਸਮਾਂ ਪ੍ਰਧਾਨ ਰਹੇ, ਜਿਨ੍ਹਾਂ ਨੇ ਤਪਾ ਵਾਸੀਆਂ ਦੀ ਲੰਮਾ ਸਮਾਂ ਸੇਵਾ ਕੀਤੀ। ਮੇਰੇ ਪਿਤਾ ਪਵਨ ਕੁਮਾਰ ਬਾਂਸਲ ਜੀ ਨੂੰ ਵੀ ਕਾਫ਼ੀ ਲੰਮਾ ਸਮਾਂ ਸੇਵਾ ਕਰਦਿਆਂ ਹੋ ਗਿਆ ਤੇ ਹੁਣ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ, ਸੋ ਮੈਂ ਬੜੇ ਭਾਗਾਂ ਵਾਲਾ ਹਾਂ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਚੋਣਾਂ ਦਾ ਨਤੀਜਾ ਕੁਝ ਵੀ ਰਹੇ, ਮੈਂ ਤੁਹਾਡੀ ਸੇਵਾ ਤੁਹਾਡੇ ਵਿੱਚ ਰਹਿ ਕੇ ਕਰਦਾ ਰਹਾਂਗਾ ਕਿਉਂਕਿ ਮੈਂ ਤੁਹਾਡੇ ਵਿੱਚ ਹੀ ਵਸ ਗਿਆ, ਪਰ ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਜਿੱਤ ਕੇ ਸਰਕਾਰ ਬਣਾਏਗੀ, ਮੈਨੂੰ ਤੁਹਾਡੇ ਉਪਰ ਪੂਰਾ ਭਰੋਸਾ ਹੈ ਕਿ ਮੈਨੂੰ ਬਰਨਾਲਾ ਹਲਕੇ ਤੋਂ ਜਿਤਾ ਕੇ ਭੇਜੋਗੇ।
ਉਨ੍ਹਾਂ ਕਿਹਾ ਕਿ ਸਾਡੀ ਲੜਾਈ ਦਿੱਲੀ ਬੈਠੀਆਂ ਦੋਵੇਂ ਪਾਰਟੀਆਂ ਨਾਲ ਹੈ, ਇਕ ਤਾਂ ਉਹ ਜਿੰਨਾ ਪੰਜਾਬ ਦੇ ਹੱਕ ਖੋਹ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਦੂਜੀ ਉਸ ਦੀ ਬੀ ਟੀਮ ਜੋ ਦਿੱਲੀ ਵਿੱਚ ਤਾਂ ਫੇਲ੍ਹ ਹੈ ਅਤੇ ਇੱਥੇ ਝੂਠ ਬੋਲ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਵਟੋਰਨ ਵਿੱਚ ਲੱਗੀ ਹੋਈ ਹੈ। ਪਰ ਪੰਜਾਬ ਦੇ ਲੋਕ ਸੂਝਵਾਨ ਤੇ ਸਿਆਣੇ ਹਨ, ਇਨ੍ਹਾਂ ਦੋਵਾਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਇਨ੍ਹਾਂ ਦੇ ਪੰਜਾਬ ਵਿਰੋਧੀ ਮਨਸੂਬਿਆਂ ਉਪਰ ਪਾਣੀ ਫੇਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਕੇਜਰੀਵਾਲ ਕਹਿ ਰਹੇ ਹਨ ਇਕ ਮੌਕਾ ਪੰਜਾਬ ਵਾਲੇ ਉਨ੍ਹਾਂ ਨੂੰ ਦੇਣ, ਪਰ ਅਸੀਂ ਪਹਿਲਾਂ ਹੀ ਤਿੰਨ-ਤਿੰਨ ਮੌਕੇ ਉਨ੍ਹਾਂ ਨੂੰ ਦੇ ਚੁੱਕੇ ਹਾਂ, ਜਦ ਉਹ ਪਹਿਲਾਂ ਨਹੀਂ ਕੁਝ ਕਰ ਸਕੇ, ਤਾਂ ਹੁਣ ਪੰਜਾਬ ਦਾ ਕੀ ਕਰਨਗੇ। ਪਹਿਲਾਂ ਉਹ ਆਪਣੀ ਦਿੱਲੀ ਅੰਦਰ ਹੀ ਸਾਰੀਆਂ ਸਹੂਲਤਾਂ ਪੂਰੀਆਂ ਕਰ ਲੈਣ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਇੱਕ ਮੁੱਖ ਮੰਤਰੀ ਬਰਨਾਲਾ ਜ਼ਿਲ੍ਹੇ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਮੈਂ ਵੀ ਹਲਕਾ ਭਦੌੜ ਅੰਦਰ ਹੀ ਤੁਹਾਡੇ ਵਿਚਕਾਰ ਰਹਾਂਗਾ, ਕਾਂਗਰਸ ਦੀ ਸਰਕਾਰ ਬਣਨ 'ਤੇ ਬਰਨਾਲਾ ਜ਼ਿਲ੍ਹੇ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ।
ਸੋ ਬਰਨਾਲਾ ਜ਼ਿਲ੍ਹੇ ਵਾਲਿਆਂ ਕੋਲ ਇਹ ਸੁਨਹਿਰੀ ਮੌਕਾ ਹੈ ਕਾਂਗਰਸ ਦੀ ਸਰਕਾਰ ਬਣਨ ਤੇ ਬਰਨਾਲਾ ਜ਼ਿਲ੍ਹੇ ਅੰਦਰ ਇੰਡਸਟਰੀ, ਵਧੀਆ ਸਿਹਤ ਸਹੂਲਤਾਂ, ਬੱਚਿਆਂ ਲਈ ਵਧੀਆ ਪੜ੍ਹਾਈ ਦਾ ਪ੍ਰਬੰਧ, ਹਰ ਇੱਕ ਲਈ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਕਾਲਾ ਢਿੱਲੋਂ, ਹਰੀਸ਼ ਗਰਗ, ਵਿਕਾਸ ਗਰਗ ਵਿੰਕੂ, ਬਾਲਾਂ ਪ੍ਰਧਾਨ ਧਨੌਲਾ, ਵਿਕਾਸ ਗਰਗ ਆਦਿ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।- News Today Punjab
No comments
If you have any doubts, please let me know