Breaking News

ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ’ਚ ਰਾਹੁਲ ਗਾਂਧੀ ਨੇ ਕੀਤੀ ਵਿਸ਼ਾਲ ਰੈਲੀ

ਬਰਨਾਲਾ, 15 ਫਰਵਰੀ ( ਆਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ ): ਬਰਨਾਲਾ ਵਿਖੇ ਕਾਂਗਰਸ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋ ਸਥਾਨਕ ਦਾਣਾ ਮੰਡੀ ਵਿਖੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ’ਚ ਮੈਂ ਕਿਹਾ ਸੀ ਪੰਜਾਬ ਦੇ ਯੁਵਾਵਾਂ ਨੂੰ ਡਰੱਗ ਤੋਂ ਖਤਰਾ ਹੈ, ਪੰਜਾਬ ਨੂੰ ਡਰੱਗ ਤੋਂ ਖਤਰਾ ਹੈ ਤਾਂ ਅਕਾਲੀ ਦਲ ਤੇ ਹੋਰ ਪਾਰਟੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਨੂੰ ਡਰਾ ਰਿਹਾ ਹੈ। ਪਰ ਮੇਰਾ ਮਜਾਕ ਉਡਾਇਆ ਗਿਆ, ਉਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ, ਤਾਂ ਉਸ ਸਮੇਂ ਭਾਜਪਾ ਨੂੰ ਵੀ ਡਰੱਗ ਮਾਫੀਆ ਨਹੀਂ ਦਿਖੇ, ਕੋਰੋਨਾ ’ਤੇ ਪਾਰਲੀਮੈਂਟ ਵਿੱਚ ਮੈਂ ਸਭ ਤੋਂ ਪਹਿਲਾਂ ਕਿਹਾ ਸੀ ਕਿ ਇਹ ਬਹੁਤ ਵੱਡੀ ਮਹਾਂਮਾਰੀ ਹੈ, ਜੋ ਦੇਸ਼ ਵਿੱਚ ਵੱਡੀ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਕਰੇਗੀ, ਸੋ ਇਸ ਤੋਂ ਬਚਾਅ ਲਈ ਸਾਨੂੰ ਮੁੱਢਲੇ ਪ੍ਰਬੰਧ ਕਰਨੇ ਚਾਹੀਦੇ ਹਨ। 
  ਇਕ ਵਾਰ ਫਿਰ ਮੇਰਾ ਮਜਾਕ ਉਡਾਇਆ ਗਿਆ। ਮੋਦੀ ਜੀ ਨੇ ਕਿਹਾ ਤਾਲੀ ਵਜਾਉ, ਮੋਬਾਇਲ ਫੋਨ ਦੀਆਂ ਲਾਈਟਾਂ ਦਿਖਾਉ, ਵਾਈਰਸ ਭੱਜ ਜਾਵੇਗਾ। ਮੈ ਕਿਹਾ ਕਿ ਕੋਰੋਨਾ ਨਾਲ ਨੁਕਸਾਨ ਹੋਵੇਗਾ, ਸੋ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਭਾਰਤ ਅੰਦਰ ਚਲੀਆਂ ਗਈਆਂ। ਭਾਰਤ ਸਰਕਾਰ ਦੇ ਜੋ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਹਨ ਉਹ ਸਾਰੇ ਝੂਠੇ ਹਨ। ਕੇਜਰੀਵਾਲ ਕਹਿੰਦੇ ਹਨ, ਮੈਨੇ ਮੁਹੱਲਾ ਕਲੀਲਿਕ ਖੋਲਤੇ, ਅਸੀਂ ਸਿਹਤ ਪ੍ਰਬੰਧਾਂ ਨੂੰ ਬਦਲ ਕੇ ਬਹੁਤ ਵਧੀਆ ਕਰ ਦਿੱਤਾ। ਪਰ ਪਹਿਲੀ ਵਾਰ ਸ਼ੀਲਾ ਦੀਕਸ਼ਤ ਜੀ ਨੇ ਮੁਹੱਲਾ ਕਲੀਨਿਕ ਖੋਲ ਕੇ ਸ਼ੁਰੂਆਤ ਕੀਤੀ ਸੀ। 
ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ’ਚ ਰਾਹੁਲ ਗਾਂਧੀ ਨੇ ਕੀਤੀ ਵਿਸ਼ਾਲ ਰੈਲੀ
ਪਰ ਮੈਂ ਕੇਜਰੀਵਾਲ ਕੋਲੋ ਪੁੱਛਦਾ ਕਿ ਕਰੋਨਾ ਟਾਇਮ ਵੇਲੇ ਉਨ੍ਹਾਂ ਵੱਲੋਂ ਖੋਲੇ ਗਏ ਮੁਹੱਲਾ ਕਲੀਨਿਕ ਕਿੱਥੇ ਗਏ ਸਨ। ਜਦੋਂ ਦਿੱਲੀ ਦੇ ਲੋਕ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਸੀ, ਉਸ ਸਮੇਂ ਕਾਂਗਰਸੀ ਵਰਕਰਾਂ ਨੇ ਘਰ-ਘਰ ਆਕਸੀਜਨ ਸਿਲੰਡਰ ਪਹੁੰਚਾਏ। ਪਰ ਕੇਜਰੀਵਾਲ ਵੱਲੋਂ ਇਕੱਲੀ ਆਕਸੀਜਨ ਹੀ ਦਿੱਲੀ ਵਿੱਚ ਪੂਰੀ ਨਾ ਕੀਤੀ ਜਾ ਸਕੀ।  ਪੰਜਾਬ ਵਿੱਚ ਸਾਡੀ ਸਰਕਾਰ ਕੋਰੋਨਾ ਨਾਲ ਲੜੀ ਅਤੇ ਕਰੋਨਾ ਤੋਂ ਲੋਕਾਂ ਨੂੰ ਬਚਾ ਕੇ ਜਿੱਤ ਪਾਉਣ ਵਿੱਚ ਕਾਮਯਾਬ ਰਹੀ, ਨਾ ਹੀ ਦਿੱਲੀ ਵਰਗੇ ਹਾਲਾਤ ਪੰਜਾਬ ਵਿੱਚ ਬਣਨ ਦਿੱਤੇ ਗਏ। ਕਿਉਂਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ, ਅਸੀਂ ਕਰੋੜਾਂ ਰੁਪਏ ਕੇਜਰੀਵਾਲ ਵਾਂਗੂ ਝੂਠੇ ਇਸ਼ਤਿਹਾਰਾਂ ਤੇ ਖਰਾਬ ਨਹੀਂ ਕੀਤੇ, ਅਸੀਂ ਕਰੋਨਾ ਨਾਲ ਲੜਾਈ ਲਈ ਤਿਆਰੀ ਕੀਤੀ ਤੇ ਕਰੋਨਾ ਤੋਂ ਬਚਾਅ ਦੇ ਪ੍ਰਬੰਧਾਂ ਉੱਪਰ ਪੈਸੇ ਖਰਚ ਕੀਤੇ। 
  ਉਨ੍ਹਾਂ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਵੋਟਾਂ ਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉ ਤਾਂ ਜੋ ਪੰਜਾਬ ਵਿੱਚ ਦੁਬਾਰਾ ਸਰਕਾਰ ਬਣ ਸਕੇ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਕੇ ਪੰਜਾਬ ਸੂਬੇ ਨੂੰ ਨੰਬਰ ਇੱਕ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਚੰਨੀ ਸਾਹਿਬ ਵੱਲੋਂ ਤਿੰਨ ਮਹੀਨਿਆਂ ਅੰਦਰ ਹੀ ਵਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ, ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਵਾਂਗ ਵਿਕਰਮਜੀਤ ਸਿੰਘ ਮਜੀਠੀਆ ਕੋਲੋ ਮਾਫੀ ਨਹੀਂ ਮੰਗੀ, ਜੋ ਕਿਹਾ ਉਹ ਕਰਕੇ ਦਿਖਾਇਆ। 
  ਉਨ੍ਹਾਂ ਹਲਕਾ ਬਰਨਾਲਾ ਅਤੇ ਭਦੌੜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਰਨਜੀਤ ਸਿੰਘ ਚੰਨੀ ਅਤੇ ਮਨੀਸ਼ ਬਾਂਸਲ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣ ਤਾਂ ਕਿ ਚਰਨਜੀਤ ਸਿੰਘ ਚੰਨੀ ਮੁੜ ਤੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਸਕਣ ਅਤੇ ਮਨੀਸ਼ ਬਾਂਸਲ  ਵਧੀਆ ਮੰਤਰੀ ਪਦ ਤੇ ਬੈਠ ਕੇ ਬਰਨਾਲਾ ਜ਼ਿਲ੍ਹੇ ਦਾ ਵੱਡੇ ਪੱਧਰ ਤੇ ਵਿਕਾਸ ਕਰਵਾ ਸਕਣ। 
ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ’ਚ ਰਾਹੁਲ ਗਾਂਧੀ ਨੇ ਕੀਤੀ ਵਿਸ਼ਾਲ ਰੈਲੀ
ਇਸ ਮੌਕੇ ਮਨੀਸ਼ ਬਾਂਸਲ ਵੀ ਵੋਟਰਾਂ ਦੇ ਰੂ-ਬ-ਰੂ ਹੋਏ। ਉਨ੍ਹਾਂ ਨੇ ਵੀ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣ ਦੀ ਅਪੀਲ ਕੀਤੀ ਅਤੇ ਰੈਲੀ ਵਿੱਚ ਹੁੰਮ ਹੁਮਾ ਕੇ ਪਹੁੰਚੇ ਹਜ਼ਾਰਾਂ ਵਰਕਰਾਂ ਦਾ ਰੈਲੀ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਸਟੇਜ ਸੰਚਾਲਨ ਸੁਰਿੰਦਰਪਾਲ ਸਿੰਘ ਸਿਬੀਆ ਵੱਲੋਂ ਖੁਦ ਕੀਤਾ ਗਿਆ। 
  ਇਸ ਸਮੇਂ ਉਨ੍ਹਾਂ ਨਾਲ ਹਰੀਸ਼ ਚੌਧਰੀ, ਹਰਿਆਣਾ ਤੋਂ ਐਮਪੀ ਦੀਪਇੰਦਰ ਹੁੱਡਾ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਐਮ ਪੀ ਮੁਹੰਮਦ ਸਦੀਕ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਰਾਜੂ ਚੌਧਰੀ, ਬਲਦੇਵ ਸਿੰਘ ਭੁੱਚਰ, ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋ, ਨਰਿੰਦਰ ਸ਼ਰਮਾ, ਮਹਿਲਾ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਸੁੱਖੀ, ਐਮ ਸੀ ਜੌਟੀ ਮਾਨ, ਮੰਜੂ ਰਾਣੀ, ਵਿਨੇ ਕੁਮਾਰ ਐਮ ਸੀ ਅਤੇ ਹੋਰ ਕਾਂਗਰਸੀ ਆਗੂ ਅਤੇ ਹਜ਼ਾਰਾ ਦੀ ਗਿਣਤੀ ਵਿੱਚ  ਵਰਕਰ ਹਾਜ਼ਰ ਸਨ। - News Today Punjab

No comments

If you have any doubts, please let me know