Breaking News

ਕੁਲਵੰਤ ਸਿੰਘ ਕੀਤੂ ਦੇ ਹੱਕ ਵਿੱਚ ਸੁਖਬੀਰ ਬਾਦਲ ਦੀ ਬਰਨਾਲਾ ਰੈਲੀ ਨੇ ਦਿੱਤਾ ਵੱਡਾ ਹੁਲਾਰਾ

 ਅਕਾਲੀ ਦਲ ਵੱਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਕਾਂਗਰਸ ਨੇ ਕੀਤੀਆਂ ਬੰਦ-ਸੁਖਬੀਰ ਬਾਦਲ

ਬਰਨਾਲਾ, 16 ਫਰਵਰੀ ( ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਅਤੇ ਸਵਰਗਵਾਸੀ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਰਨਾਲਾ ਪਹੁੰਚ। ਕੀਤੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦੀ ਸਰਕਾਰ ਰਹਿੰਦਿਆਂ ਉਨ੍ਹਾਂ ਦੀ ਸਰਕਾਰ ਵੱਲੋਂ ਹਰ ਵਰਗ ਲਈ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਗਈਆਂ ਸਨ, ਜਿਵੇਂ ਕਿ ਮਾਈ ਭਾਗੋ ਸਕੀਮ ਤਹਿਤ ਸਕੂਲਾਂ ਵਿੱਚ ਪੜ੍ਹਦੀਆਂ ਬੱਚੀਆਂ ਲਈ ਸਕੂਲ ਆਉਣ ਜਾਣ ਲਈ ਮੁਫਤ ਸਾਈਕਲ ਦਿੱਤੇ ਜਾਂਦੇ ਸਨ। ਬਜ਼ੁਰਗਾਂ ਅਤੇ ਸਰਧਾਲੂਆਂ ਲਈ ਮੁਫਤ ਤੀਰਥ ਯਾਤਰਾ ਲਈ ਗੱਡੀਆਂ ਚਲਾਈਆਂ ਗਈਆਂ ਸਨ। ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਅਤੇ ਚੰਗੀ ਸਿਹਤ ਦੇਣ ਲਈ ਖੇਡਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਮੁਫ਼ਤ ਖੇਡਾਂ ਦਾ ਸਾਮਾਨ ਅਤੇ ਕਿੱਟਾਂ ਮੁਫਤ ਦਿੱਤੀਆਂ ਜਾਂਦੀਆਂ ਸਨ, ਸਾਰੇ ਕੰਮ ਇੱਕ ਜਗ੍ਹਾ ਕਰਵਾਉਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੇਵਾ ਕੇਂਦਰ ਖੋਲੋ ਗਏ ਸਨ ਅਤੇ ਮੁਫਤ ਤੇ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਖੋਲੀਆਂ ਗਈਆਂ ਸਨ। ਬੱਚਿਆਂ ਲਈ ਸਕਾਲਰਸ਼ਿਪ ਸਕੀਮਾਂ ਚਲਾਈਆਂ ਗਈਆਂ, ਪਸ਼ੂ ਮੇਲੇ ਅਤੇ ਕਬੱਡੀ ਕੱਪ ਕਰਵਾਏ ਜਾਂਦੇ ਸਨ। 

ਕੁਲਵੰਤ ਸਿੰਘ ਕੀਤੂ ਦੇ ਹੱਕ ਵਿੱਚ ਸੁਖਬੀਰ ਬਾਦਲ ਦੀ ਬਰਨਾਲਾ ਰੈਲੀ ਨੇ ਦਿੱਤਾ ਵੱਡਾ ਹੁਲਾਰਾ


ਪਰ ਕਾਂਗਰਸ ਦੀ ਸਰਕਾਰ ਆਉਣ ਤੇ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦੇ ਹੱਕਾਂ ਉੱਪਰ ਡਾਕਾ ਮਾਰਿਆ ਹੈ। ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਪੰਜ ਸਾਲ ਆਪ ਨਜ਼ਰ ਆਏ ਨਾ ਹੀ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੋਈ ਵਿਕਾਸ ਕਾਰਜ ਕਰਵਾਏ ਗਏ ਹਨ, ਇਨ੍ਹਾਂ ਨੇ ਪੰਜਾਬ ਅੰਦਰ ਵਿਕਾਸ ਦੇ ਨਾਮ ਤੇ ਸਿਰਫ਼ ਵਿਨਾਸ ਕੀਤਾ ਹੈ। ਉਨ੍ਹਾਂ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਹੱਕਾਂ ਉੱਪਰ ਹਮੇਸ਼ਾ ਡਾਕਾ ਮਾਰਨ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾ ਐਸ ਵਾਈ ਐੱਲ ਨਹਿਰ ਦਾ ਮੁੱਦਾ ਉਹ ਇਸ ਮੁੱਦੇ ਤੇ ਪੰਜਾਬ ਦੇ ਖ਼ਿਲਾਫ਼ ਚੱਲਿਆ, ਉਸਨੇ ਪੰਜਾਬ ਅੰਦਰ ਥਰਮਲ ਪਲਾਟ ਬੰਦ ਕਰਵਾਉਣ ਦੀ ਗੱਲ ਕੀਤੀ। ਪ੍ਰੋ. ਦਵਿੰਦਰ ਭੁੱਲਰ ਦੀ ਰਿਹਾਈ ਬਾਰੇ ਵੀ ਗਲਤ ਪ੍ਰਚਾਾਰ ਕੀਤਾ ਅਤੇ ਉਨ੍ਹਾਂ ਦੀ ਕੈਦ ਪੂਰੀ ਹੋਣ ਤੋ ਬਾਅਦ ਵੀ ਰਿਹਾਈ ਨਹੀ ਕਰਵਾਈ, ਇੱਥੇ ਹੀ ਬੱਸ ਨਹੀ ਜਦ ਸ਼੍ਰੋਮਣੀ ਅਕਾਲੀ ਦਲ ਵੱਲੋਂ  ਦਿੱਲੀ ਵਿਖੇ ਬਾਬਾ ਬੰਦਾ ਬਹਾਦਰ ਦਾ ਬੁੱਤ ਲਗਾਉਣ ਲਈ ਜਗ੍ਹਾ ਦੀ ਮੰਗ ਕੀਤੀ ਤਾਂ ਇਸੇ ਕੇਜਰੀਵਾਲ ਨੇ ਜਗ੍ਹਾ ਦੇਣ ਤੋਂ ਨਾ ਕਰ ਦਿੱਤੀ। ਪਰ ਅਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਪੰਜਾਬ ਭਵਨ ਵਿਖੇ ਪੰਜਾਬ ਦੀ ਜਗ੍ਹ ਉੱਪਰ ਲਗਾਇਆ। ਉਨ੍ਹਾਂ ਰੈਲੀ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਰਹੂਮ ਮਲਕੀਤ ਸਿੰਘ ਕੀਤੂ ਨੂੰ ਯਾਦ ਕਰਦਿਆਂ ਕਿਹਾ ਕਿ ਮਲਕੀਤ ਸਿੰਘ ਕੀਤੂ ਲੋਕਾਂ ਦੇ ਮਸੀਹੇ ਵਜੋਂ ਹਮੇਸ਼ਾ ਜਾਣੇ ਜਾਂਦੇ ਰਹਿਣਗੇ, ਕਿਉਕਿ ਉਨ੍ਹਾਂ ਵੱਲੋਂ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਿਹਨਤ ਅਤੇ ਲਗਨ ਦੇ ਨਾਲ ਹਲਕੇ ਦੇ ਵਿੱਚ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਤਨ, ਮਨ ਅਤੇ ਧਨ ਨਾਲ ਸੇਵਾ ਨਿਭਾਉਦੇ ਰਹੇ। 
ਕੁਲਵੰਤ ਸਿੰਘ ਕੀਤੂ ਦੇ ਹੱਕ ਵਿੱਚ ਸੁਖਬੀਰ ਬਾਦਲ ਦੀ ਬਰਨਾਲਾ ਰੈਲੀ ਨੇ ਦਿੱਤਾ ਵੱਡਾ ਹੁਲਾਰਾ


ਅੱਜ ਉਨ੍ਹਾਂ ਦੇ ਹੋਣਹਾਰ ਸਪੁੱਤਰ ਕੁਲਵੰਤ ਸਿੰਘ ਕੀਤੂ ਵੀ ਉਨ੍ਹਾਂ ਦੇ ਪਦ ਚਿੰਨਾਂ ਉੱਪਰ ਚਲਦੇ ਹੋਏ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ। ਉਨ੍ਹਾਂ ਦੀ ਇਸ ਸੇਵਾ ਦੇ ਜਜਬੇ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਹਲਕਾ ਬਰਨਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਵੋਟਰਾਂ ਅਪੀਲ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਕੀਤੂ ਨੂੰ ਮਰਹੂਮ ਮਲਕੀਤ ਸਿੰਘ ਕੀਤੂ ਵਾਂਗ ਹੀ ਵੱਧ ਤੋ ਵੱਧ ਵੋਟਾਂ ਪਾ ਕੇ ਵੱਡੇ ਮਾਰਜ਼ਨ ਤੇ ਜਿਤਾਓ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਆਉਣ ਤੇ ਇਨ੍ਹਾਂ ਨੂੰ ਵੱਡੇ ਆਹੁਦੇ ਨਾਲ ਨਮਾਜਿਆ ਜਾਵੇਗਾ, ਤਾ ਜੋ ਇਹ ਬਰਨਾਲਾ ਹਲਕੇ ਦੀ ਸੇਵਾ ਵੱਧ ਚੜ ਕੇ ਕਰ ਸਕਣ। ਉਨ੍ਹਾਂ ਆਪਣੇ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਕਾਂਗਰਸ ਪਾਰਟੀ ਵੱਲੋਂ ਬੰਦ ਕੀਤੀਆਂ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਨੂੰ ਮੁੜ ਤੋਂ ਚਾਲੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਕਨ੍ਹੱਈਆ ਸਕੀਮ ਜਿਸ ਵਿੱਚ 2 ਲੱਖ ਤੱਕ ਦਾ ਇਲਾਜ ਫ੍ਰੀ ਸੀ। ਹੁਣ ਇਸੇ ਸਕੀਮ ਤਹਿਤ 10 ਲੱਖ ਤੱਕ ਇਲਾਜ ਫ੍ਰੀ ਹੋਵੇਗਾ। ਉਨ੍ਹਾਂ ਕਿਹਾ ਕਿ 25 ਹਜ਼ਾਰ ਦੀ ਆਬਾਦੀ ਮਗਰ 5 ਏਕੜ ਵਿੱਚ ਵਧੀਆ ਸਕੂਲ ਬਣਾਇਆ ਜਾਵੇਗਾ। ਜਿਸ ਵਿੱਚ ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਦੀ ਫ੍ਰੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਬੱਚਿਆਂ ਨੂੰ ਉਚੇਰੀ ਵਿੱਦਿਆ ਲਈ ਬਾਹਰਲੇ ਮੁਲਕਾਂ ਵਿੱਚ ਨਹੀਂ ਜਾਣਾ ਪਵੇਗਾ।  ਪਰ ਫਿਰ ਜੇਕਰ ਕੋਈ ਬੱਚਾ ਪੰਜਾਬ ਵਿੱਚੋ ਬਾਹਰਲੇ ਮੁਲਕਾਂ ਵਿੱਚ ਪੜ੍ਹਨ ਜਾਣਾ ਚਾਹੇਗਾ ਤਾਂ ਉਸ ਲਈ 10 ਲੱਖ ਰੁਪਏ ਤੱਕ ਦਾ ਲੋਨ ਬਿਨ੍ਹਾਂ ਬਿਆਜ ਤੋਂ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੇ ਕਾਰੋਵਾਰੀਆ ਵਾਸਤੇ 5 ਲੱਖ ਰੁਪਏ ਦਾ ਲੋਨ ਬਿਨ੍ਹਾਂ ਕਿਸੇ ਗਰੰਟੀ ਅਤੇ ਬਿਨ੍ਹਾਂ ਵਿਆਜ ਤੋਂ ਮੁਹੱਈਆ ਕਰਵਾਇਆ ਜਾਵੇਗਾ ਅਤੇ ਛੋਟੇ ਦੁਕਾਨਦਾਰਾਂ ਲਈ ਦਸ ਲੱਖ ਤੱਕ ਦਾ ਐਕਸੀਡੈਟਲ ਅਤੇ ਮੈਡੀਕਲ ਬੀਮਾ ਫ੍ਰੀ ਕੀਤਾ ਜਾਵੇਗਾ। 
ਕੁਲਵੰਤ ਸਿੰਘ ਕੀਤੂ ਦੇ ਹੱਕ ਵਿੱਚ ਸੁਖਬੀਰ ਬਾਦਲ ਦੀ ਬਰਨਾਲਾ ਰੈਲੀ ਨੇ ਦਿੱਤਾ ਵੱਡਾ ਹੁਲਾਰਾ


ਬਰਨਾਲਾ ਵਿਖੇ ਮੈਡੀਕਲ ਕਾਲਜ ਖੋਲਿਆ ਜਾਵੇਗਾ ਅਤੇ ਵਪਾਰੀਆਂ ਨੂੰ ਦਿੱਤੇ ਲੋਨਾਂ ਦੇ ਵਿਆਜ ਚੋ ਅੱਧਾ ਵਿਆਜ ਸਰਕਾਰ ਭਰੇਗੀ। ਦੁਬਾਰਾ ਪੰਜਾਬ ਅੰਦਰ ਲਹਿਰਾ, ਬਹਿਰਾਂ ਹੋਣਗੀਆਂ, ਪੰਜਾਬ ਨੂੰ ਤਰੱਕੀਆਂ ਦੇ ਰਾਹਾਂ ਤੇ ਸ਼੍ਰੋਮਣੀ ਅਕਾਲੀ ਦੀ ਸਰਕਾਰ ਲੈ ਕੇ ਜਾਵੇਗੀ। ਪੰਜਾਬ ਅੰਦਰ ਪਸੂ ਮੇਲੇ, ਘੋੜੇ ਮੇਲੇ, ਕਬੱਡੀ ਕੱਪ, ਛੰਜਾ ਅਤੇ ਮੇਲੇ ਲੱਗਿਆ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਰਨਾਲਾ ਉਮੀਦਵਾਰ ਕੁਲਵੰਤ ਸਿੰਘ ਕੀਤੂ, ਬੀਬਾ ਜਸਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੰਜੀਵ ਸੋਰੀ, ਸਾਬਕਾ ਜ਼ਿਲ੍ਰਾ ਪਲੈਨਿੰਗ ਬੋਰਡ ਚੇਅਰਮੈਨ ਰਪਿੰਦਰ ਸਿੰਘ ਸੰਧੂ, ਨਗਰ ਕੌਸਲ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ, ਸਿੰਨੀ ਆਗੂ ਜੇਤਿੰਦਰ ਜਿੰਮੀ, ਜਥੇਦਾਰ ਜਰਨੈਲ ਸਿੰਘ ਭੋਤਨਾ, ਸੰਤ ਬਲਬੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੂੰਘਾ ਮੈਬਰ ਐਸਜੀਪੀਸੀ, ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ ਐਸਜੀਪੀਸੀ, ਐਮਸੀ ਸੋਨੀ ਜਾਗਲ, ਸਾਬਕਾ ਚੇਅਰਮੈਨ ਜ਼ਿਲ੍ਹ ਪ੍ਰੀਸ਼ਦ ਗੁਰਤੇਜ ਸਿੰਘ ਬਿੱਟੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। -News Today Punjab

No comments

If you have any doubts, please let me know